"कल्प लतिका" काव्य संग्रह का हुआ लोकार्पण समारोह

पोस्ट सँख्या -56 " कल्प लतिका" काव्य संग्रह का हुआ लोकार्पण समारोह हिंदी शिक्षकों द्वारा संपादित हिंदी शिक्षक एवं शिक्षिकाओं की हिंदी काव्य रचनाओं का साझा संग्रह ਅੱਜ ਮਿਤੀ 7/4/23 ਨੂੰ ਸ ਹ ਸ ਮਾਧੋਪੁਰ ਵਿਖੇ ਹਿੰਦੀ ਦੇ ਉੱਭਰਦੇ ਨਵੇਂ ਕਵੀਆਂ ਦਾ ਸਾਂਝਾ ਕਾਵਿ ਸੰਗ੍ਰਹਿ ਲੋਕ ਅਰਪਣ ਕੀਤਾ ਗਿਆ। ਇਸ ਕਾਵਿ ਸੰਗ੍ਰਹਿ ਨੂੰ ਤਿਆਰ ਕਰਨ ਦਾ ਸਾਰਾ ਸਿਹਰਾ ਸ਼੍ਰੀ ਅਨਵਰ ਹੁਸੈਨ ਅਤੇ ਸ਼੍ਰੀ ਰਾਜੀਵ ਵਿਦ੍ਰੋਹੀ ਹਿੰਦੀ ਮਾਸਟਰ ਦੇ ਸਿਰ ਬੱਝਦਾ ਹੈ । ਜਿਹਨਾਂ ਦੇ ਅਣਥੱਕ ਯਤਨਾਂ ਸਦਕਾ ਇਹ ਕੰਮ ਨੇਪਰੇ ਚੜ੍ਹ ਸਕਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀ ਰਾਜਿੰਦਰ ਟੋਕੀ ( ਹਿੰਦੀ ਵਿਭਾਗ ਦੇ ਮੁਖੀ ਏ ਐਸ ਕਾਲਜ਼ ਖੰਨਾ) ਅਤੇ ਉੱਘੇ ਕਵੀ, ਡਾ. ਕਮਲ ਪੁਰੀ (ਉੱਘੇ ਕਵੀ ਅਤੇ ਲੇਖਕ )ਅਤੇ ਸ੍ਰ. ਜਤਿੰਦਰ ਸਿੰਘ ਜੀ ਸਕੂਲ ਮੁੱਖੀ ਸ ਹ ਸ ਮਾਧੋਪੁਰ ਸ਼ਾਮਿਲ ਹੋਏ। ਕਿਤਾਬ ਦੀ ਘੁੰਡ ਚੁਕਾਈ ਤੋਂ ਬਾਅਦ ਇੱਕ ਕਵੀ ਸੰਮੇਲਨ ਹੋਇਆ ਜਿਸ ਵਿੱਚ ਸਾਰੇ ਕਵੀਆਂ ਨੇ ਆਪਣੀਆਂ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ। ਸ਼੍ਰੀ ਰਾਜੀਵ ਜੀ ਅਤੇ ਅਨਵਰ ਜੀ ਨੇ ਸਾਰੇ ਪ੍ਰੋਗਰਾਮ ਵਿੱਚ ਮੰਚ ਸੰਚਾਲਨ ਦੀ ਜਿੰਮੇਵਾਰੀ ਬਖ਼ੂਬ ਨਿਭਾਈ। पुस्तक आनलाइन अमेज़न के लिंक पर उपलब्ध है। https://amzn.in/d/3QLFSoX