ਜ਼ਿਲ੍ਹਾ ਪੱਧਰ ਤੇ ਡੀਆਰਸੀ/ਬੀਆਰਸੀ ਰਿਵਿਊ ਮੀਟਿੰਗ ਸਫਲਤਾ ਪੂਰਵਕ ਸੰਪੰਨ ਹੋਈ।
ਜ਼ਿਲ੍ਹਾ ਪੱਧਰ ਤੇ ਡੀਆਰਸੀ/ਬੀਆਰਸੀ ਰਿਵਿਊ ਮੀਟਿੰਗ ਸਫਲਤਾ ਪੂਰਵਕ ਸੰਪੰਨ ਹੋਈ। ਅਜ ਮਿਤੀ 2 ਅਪ੍ਰੈਲ, 2026 ਨੂੰ ਸਰਕਾਰੀ ਹਾਈ ਸਕੂਲ ਪੁਤਲੀਘਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਜੇਸ਼ ਕੁਮਾਰ ਸ਼ਰਮਾ, ਉਪ ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਜੇਸ਼ ਖੰਨਾ, ਪ੍ਰਿੰਸੀਪਲ ਕਮ ਬੀਐਨਓ ਸ਼੍ਰੀ ਵਿਨੋਦ ਕਾਲੀਆ ਅਤੇ ਡੀਆਰਸੀ ਡਾ.ਰਾਜਨ ਦੇ ਦਿਸ਼ਾ-ਨਿਰਦੇਸ਼, ਸਫਲ ਪ੍ਰਬੰਧਨ ਅਤੇ ਉਲੀਕੇ ਪ੍ਰੋਗਰਾਮ ਤਹਿਤ ਅੰਮ੍ਰਿਤਸਰ ਜਿਲ੍ਹੇ ਦੇ 15 ਬਲਾਕਾਂ ਦੇ ਬੀਆਰਸੀ ਦੀ ਕਾਰਗੁਜ਼ਾਰੀ ਸਬੰਧੀ ਰਿਵਿਊ ਮੀਟਿੰਗ ਕੀਤੀ ਗਈ। ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਰਿਵਿਊ ਮੀਟਿੰਗ ਦੇ ਦੌਰਾਨ ਬੀਆਰਸੀ /ਡੀਆਰਸੀ ਨੂੰ ਨਵੇਂ ਜੋਸ਼ ਅਤੇ ਨਵੇਂ ਢੰਗ ਤਰੀਕਿਆਂ ਨਾਲ ਸਕੂਲਾਂ ਵਿੱਚ ਜਾ ਕੇ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਅਧਿਆਪਕਾਂ ਨੂੰ ਪ੍ਰੋਤਸਾਹਿਤ ਕਰਨ ਲਈ ਕਿਹਾ ਗਿਆ ।ਉਹਨਾਂ ਨੇ ਕਿਹਾ ਕਿ ਹਰ ਵਿਸ਼ਾ ਅਧਿਆਪਕ ਨੂੰ, ਹਰ ਸਕੂਲ ਦੇ ਵਿਦਿਆਰਥੀ ਨੂੰ ਘੱਟ ਤੋਂ ਘੱਟ ਅੱਖਰ ਗਿਆਨ , ਹਸਤਾਖ਼ਰ ਕਰਨੇ, ਸੰਖਿਆਵਾਂ ਦੀ ਪਹਿਚਾਣ ,ਪੰਜਾਬੀ ਲਿਖਣ ਦੀ ਬਨਾਵਟ ਦਾ ਮੁੱਢਲਾ ਗਿਆਨ ਹੋਣਾ ਬਹੁਤ ਜਰੂਰੀ ਹੈ। ਜਿੱਥੇ ਵੀ ਕੋਈ ਕੁਤਾਹੀ ਵੇਖੀ ਜਾਵੇਗੀ, ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ਼੍ਰੀ ਰਜੇਸ਼ ਖੰਨਾ ਵੱਲੋਂ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਗਿਆ ਕਿ ਸਰਕਾਰ ਵੱਲੋਂ ਜੋ ਵੀ ਉਪਰਾਲੇ ਕੀਤੇ ਜਾ ਰਹੇ ਹਨ, ਉਹਨਾਂ ਨੂੰ ਸਫਲਤਾ ਪੂਰਵਕ ਲਾਗੂ ਕਰਨ...