ਜ਼ਿਲ੍ਹਾ ਪੱਧਰ ਤੇ ਡੀਆਰਸੀ/ਬੀਆਰਸੀ ਰਿਵਿਊ ਮੀਟਿੰਗ ਸਫਲਤਾ ਪੂਰਵਕ ਸੰਪੰਨ ਹੋਈ।
ਜ਼ਿਲ੍ਹਾ ਪੱਧਰ ਤੇ ਡੀਆਰਸੀ/ਬੀਆਰਸੀ ਰਿਵਿਊ ਮੀਟਿੰਗ ਸਫਲਤਾ ਪੂਰਵਕ ਸੰਪੰਨ ਹੋਈ।
ਅਜ ਮਿਤੀ 2 ਅਪ੍ਰੈਲ, 2026 ਨੂੰ ਸਰਕਾਰੀ ਹਾਈ ਸਕੂਲ ਪੁਤਲੀਘਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਜੇਸ਼ ਕੁਮਾਰ ਸ਼ਰਮਾ, ਉਪ ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਜੇਸ਼ ਖੰਨਾ, ਪ੍ਰਿੰਸੀਪਲ ਕਮ ਬੀਐਨਓ ਸ਼੍ਰੀ ਵਿਨੋਦ ਕਾਲੀਆ ਅਤੇ ਡੀਆਰਸੀ ਡਾ.ਰਾਜਨ ਦੇ ਦਿਸ਼ਾ-ਨਿਰਦੇਸ਼, ਸਫਲ ਪ੍ਰਬੰਧਨ ਅਤੇ ਉਲੀਕੇ ਪ੍ਰੋਗਰਾਮ ਤਹਿਤ ਅੰਮ੍ਰਿਤਸਰ ਜਿਲ੍ਹੇ ਦੇ 15 ਬਲਾਕਾਂ ਦੇ ਬੀਆਰਸੀ ਦੀ ਕਾਰਗੁਜ਼ਾਰੀ ਸਬੰਧੀ ਰਿਵਿਊ ਮੀਟਿੰਗ ਕੀਤੀ ਗਈ। ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਰਿਵਿਊ ਮੀਟਿੰਗ ਦੇ ਦੌਰਾਨ ਬੀਆਰਸੀ /ਡੀਆਰਸੀ ਨੂੰ ਨਵੇਂ ਜੋਸ਼ ਅਤੇ ਨਵੇਂ ਢੰਗ ਤਰੀਕਿਆਂ ਨਾਲ ਸਕੂਲਾਂ ਵਿੱਚ ਜਾ ਕੇ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਅਧਿਆਪਕਾਂ ਨੂੰ ਪ੍ਰੋਤਸਾਹਿਤ ਕਰਨ ਲਈ ਕਿਹਾ ਗਿਆ ।ਉਹਨਾਂ ਨੇ ਕਿਹਾ ਕਿ ਹਰ ਵਿਸ਼ਾ ਅਧਿਆਪਕ ਨੂੰ, ਹਰ ਸਕੂਲ ਦੇ ਵਿਦਿਆਰਥੀ ਨੂੰ ਘੱਟ ਤੋਂ ਘੱਟ ਅੱਖਰ ਗਿਆਨ , ਹਸਤਾਖ਼ਰ ਕਰਨੇ, ਸੰਖਿਆਵਾਂ ਦੀ ਪਹਿਚਾਣ ,ਪੰਜਾਬੀ ਲਿਖਣ ਦੀ ਬਨਾਵਟ ਦਾ ਮੁੱਢਲਾ ਗਿਆਨ ਹੋਣਾ ਬਹੁਤ ਜਰੂਰੀ ਹੈ। ਜਿੱਥੇ ਵੀ ਕੋਈ ਕੁਤਾਹੀ ਵੇਖੀ ਜਾਵੇਗੀ, ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ਼੍ਰੀ ਰਜੇਸ਼ ਖੰਨਾ ਵੱਲੋਂ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਗਿਆ ਕਿ ਸਰਕਾਰ ਵੱਲੋਂ ਜੋ ਵੀ ਉਪਰਾਲੇ ਕੀਤੇ ਜਾ ਰਹੇ ਹਨ, ਉਹਨਾਂ ਨੂੰ ਸਫਲਤਾ ਪੂਰਵਕ ਲਾਗੂ ਕਰਨਾ ਅਤੇ ਉਨ੍ਹਾਂ ਪ੍ਰੋਜੈਕਟਾਂ ਨੂੰ ਇਨ-ਬਿਨ ਸਕੂਲਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ ਰਹਿਣ ਦਿੱਤੀ ਜਾਵੇਗੀ। ਪ੍ਰਿੰਸੀਪਲ ਕਮ ਬੀਐਨਓ ਸ੍ਰੀ ਵਿਨੋਦ ਕਾਲੀਆ ਜੀ ਨੇ ਬੀਆਰਸੀ/ ਡੀਆਰਸੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵਿਸ਼ਵਾਸ ਦਵਾਇਆ ਕਿ ਉਹਨਾਂ ਵੱਲੋਂ ਹਮੇਸ਼ਾ ਹੀ ਜ਼ਿਲ੍ਹੇ ਪੱਧਰ ਅਤੇ ਬਲਾਕ ਪੱਧਰ ਤੇ ਜਿਸ ਤਰ੍ਹਾਂ ਦੀ ਵੀ ਸਹਾਇਤਾ ਦੀ ਲੋੜ ਹੋਵੇਗੀ, ਉਹ ਇਸ ਵਿੱਚ ਹਮੇਸ਼ਾ ਪਹਿਲ ਕਦਮੀ ਕਰਨਗੇ। ਡੀਆਰਸੀ ਡਾ.ਰਾਜਨ ਨੇ ਸਮੂਹ ਬੀਆਰਸੀ ਨੂੰ ਅਨੁਸ਼ਾਸਨ ਬੱਧ ਤਰੀਕੇ ਵਿੱਚ ਰਹਿਣ, ਸਕਾਰਾਤਮਕ ਵਿਵਹਾਰ ਰਖੱਣ ਦੇ ਨਾਲ-ਨਾਲ ਵਿਜਿਟਰ ਬੁੱਕ ਦੀ ਵਰਤੋਂ, ਸਕੂਲ ਦੀ ਹਰ ਕਾਰਗੁਜ਼ਾਰੀ ਨੂੰ ਵੇਖਣ ਅਤੇ ਉਸ ਬਾਰੇ ਸਹੀ ਰਿਪੋਰਟ ਕਰਨ ਦੀ ਤਾਕੀਦ ਕੀਤੀ।ਸਕੂਲ ਐਜੂਕੇਸ਼ਨ ਫਾਊਂਡੇਸ਼ਨ ਦੀ ਟੀਮ ਵੱਲੋਂ ਸ. ਮਨਵਿੰਦਰ ਸਿੰਘ ਨੇ ਬੀਆਰਸੀ /ਡੀਆਰਸੀ ਨੂੰ ਜਮਾਤ ਨਿਰੀਖਣ ਦੇ ਵੱਖ-ਵੱਖ ਪਹਿਲੂਆਂ ਤੇ ਚਾਨਣਾ ਪਾਇਆ ਤਾਂ ਜੋ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਢੰਗ-ਤਰੀਕਿਆਂ ਵਿੱਚ ਹੋਰ ਸੁਧਾਰ ਕੀਤਾ ਜਾ ਸਕੇ।
ਇਸ ਰਿਵਿਊ ਮੀਟਿੰਗ ਦੇ ਮੁੱਖ ਏਜੰਡੇ ਮਿਸ਼ਨ ਸਮਰੱਥ 4.0 ਨੂੰ ਵਧੀਆ ਤਰੀਕੇ ਨਾਲ ਸਕੂਲਾਂ ਵਿੱਚ ਲਾਗੂ ਕਰਨਾ, ਅਕਾਦਮਿਕ ਸਹਾਇਤਾ ਗਰੁੱਪ ਦੇ ਸਟੇਟਸ ਅਤੇ ਚੁਣੌਤੀਆਂ ਉੱਤੇ ਚਾਨਣਾ ਪਾਉਣਾ, ਰੀਡ ਟੂ ਮੀ ਅਤੇ ਆਰ ਸੀ ਏ ਬਾਰੇ ਹੋਰ ਜਾਗਰੂਕ ਕਰਨਾ, ਇਨਰੋਲਮੈਂਟ ਡਰਾਈਵ ,ਸਮੱਗਰਾ ਸਿੱਖਿਆ ਅਧੀਨ ਪ੍ਰਾਪਤ ਗਰਾਂਟਾਂ ਦੇ ਵੇਰਵੇ ਤੇ ਚਰਚਾ ਕਰਨਾ ਅਤੇ ਜਿਲ੍ਹਾ ਪੱਧਰ ਤੇ ਬਣਾਈਆਂ ਗਈਆਂ ਨੀਤੀਆਂ ਨੂੰ ਲਾਗੂ ਕਰਨਾ ਅਤੇ ਆਉਣ ਵਾਲੀਆਂ ਮੁਸ਼ਕਲਾਂ ਨੂੰ ਦੂਰ ਕਰਨਾ ਸੀ। ਇਸ ਰਿਵਿਊ ਮੀਟਿੰਗ ਵਿੱਚ ਵੱਖ-ਵੱਖ ਬਲਾਕਾਂ ਦੇ ਵੱਖ-ਵੱਖ ਬੀਆਰਸੀ ਸਾਹਿਬਾਨ -ਡਾ.ਨਵਦੀਪ ਜੋਸ਼ੀ ,ਡਾ.ਪੂਰਨਿਮਾ, ਸ਼੍ਰੀ ਰਕੇਸ਼ ਗੁਲਾਟੀ, ਸ਼੍ਰੀ ਵਿਕਰਮਜੀਤ , ਸ਼੍ਰੀ ਦੀਪਕ ਕੁਮਾਰ, ਮੈਡਮ ਅਮਰਪ੍ਰੀਤ ਕੌਰ ,ਮੈਡਮ ਅਮਨਦੀਪ ਮਠਾਰੂ ,ਆਦਿ ਵੱਲੋਂ ਉਪਰੋਕਤ ਵਿਸ਼ਿਆਂ ਨਾਲ ਸੰਬੰਧਿਤ ਆਪਣੀਆਂ ਪੀਪੀਟੀ ਰਾਹੀਂ ਆਪਣੇ ਵਿਚਾਰ ਪੇਸ਼ ਕੀਤੇ।
ਬੀਆਰਸੀ ਸ. ਦਵਿੰਦਰ ਸਿੰਘ, ਕਵਲਪ੍ਰੀਤ ਸਿੰਘ, ਨਵਦੀਪ ਸਿੰਘ ਰੰਧਾਵਾ ,ਮੈਡਮ ਜਸਬੀਰ ਕੌਰ, ਮੈਡਮ ਸ਼ਿਖਾ, ਮੈਡਮ ਨੀਤੂ ਖੰਨਾ, ਮੈਡਮ ਸੀਮਾ ਸ਼ਰਮਾ, ਮੇਜਰ ਸਿੰਘ, ਸੁਰਜੀਤ ਸਿੰਘ, ਆਦਿ ਨੇ ਰੀਵਿਉ ਮੀਟਿੰਗ ਦੌਰਾਨ ਵੱਖ-ਵੱਖ ਬੁਲਾਰਿਆਂ ਵੱਲੋਂ ਪੇਸ਼ ਕੀਤੇ ਜਾ ਰਹੇ ਲੈਕਚਰ ਦੌਰਾਨ ਵੱਧ- ਚੜ ਕੇ ਭਾਗੀਦਾਰੀ ਦਾ ਪ੍ਰਦਰਸ਼ਨ ਕੀਤਾ। ਸਕੂਲ ਐਜੂਕੇਸ਼ਨ ਫਾਊਂਡੇਸ਼ਨ ਦੀ ਟੀਮ ਵਿੱਚੋਂ ਮਨਵਿੰਦਰ ਸਿੰਘ ਅਤੇ ਮੈਡਮ ਹਰਨੀਤ ਕੌਰ ਨੇ ਸਮੁੱਚੀ ਰਿਵਿਊ ਮੀਟਿੰਗ ਦੌਰਾਨ ਭਾਗੀਦਾਰੀ ਬਣਾਈ ਰੱਖੀ ਅਤੇ ਸਮੇਂ-ਸਮੇਂ ਤੇ ਵਿਭਾਗੀ ਦਿਸ਼ਾ-ਨਿਰਦੇਸ਼ ਵੀ ਸਾਂਝਾ ਕੀਤੇ।
ਇਸ ਮੌਕੇ ਹਿਸਾਬ ਵਿਸ਼ੇ ਵਿੱਚ ਵਿਦਿਆਰਥੀਆਂ ਦੀ ਕੁਸ਼ਲਤਾਵਾਂ ਨੂੰ ਵਧਾਉਣ ਦੇ ਨਜ਼ਰੀਏ ਨਾਲ Darsel.tech ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਰੀਵਿਊ ਮੀਟਿੰਗ ਦੌਰਾਨ ਟੈਕਨੀਕਲ ਸੰਚਾਲਨ ਅਤੇ ਪ੍ਰਬੰਧਨ ਦਾ ਕੰਮ ਮੈਡਮ ਰੋਹਿਣੀ ਵੱਲੋਂ ਬਖ਼ੂਬੀ ਕੀਤਾ ਗਿਆ। ਇਸ ਮੌਕੇ ਬੀ ਆਰਸੀ ਅਜੇਪਾਲ ,ਸੁਖਜਿੰਦਰ ਸਿੰਘ ,ਵਿਜੇ ਕੁਮਾਰ ਹਰਪ੍ਰੀਤ ਸਿੰਘ ,ਹਰਜੀਤ ਸਿੰਘ ,ਵਿਨੋਦ ਕੁਮਾਰ, ਜਸਪ੍ਰੀਤ ਸਿੰਘ ,ਸ਼ਸ਼ੀ ਕੁਮਾਰ ਆਦਿ ਵੀ ਹਾਜ਼ਰ ਸਨ।
ਰਿਪੋਰਟ
ਡਾ.ਪੂਰਨਿਮਾ
ਬੀਆਰਸੀ ਮਜੀਠਾ -1
ਅਕਾਦਮਿਕ ਸਹਾਇਤਾ ਗਰੁੱਪ, ਅੰਮ੍ਰਿਤਸਰ

Comments
Post a Comment