ਸ੍ਰੀ ਗੁਰੂ ਰਵਿਦਾਸ ਜੀ ਇਕ ਮਹਾਨ ਸੰਤ ,ਕਵੀ ਅਤੇ ਸਮਾਜ ਸੁਧਾਰਕ--ਪ੍ਰਸ਼ਨਾਵਲੀ : ਡਾ.ਪੂਰਨਿਮਾ ਰਾਏ
ਸ੍ਰੀ ਗੁਰੂ ਰਵਿਦਾਸ ਜੀ ਇਕ ਮਹਾਨ ਸੰਤ ,ਕਵੀ ਅਤੇ ਸਮਾਜ ਸੁਧਾਰਕ--ਪ੍ਰਸ਼ਨਾਵਲੀ : ਡਾ.ਪੂਰਨਿਮਾ ਰਾਏ ਸ੍ਰੀ ਗੁਰੂ ਰਵਿਦਾਸ ਜੀ ਦਾ ਜੀਵਨ ਬਹੁਤ ਹੀ ਪ੍ਰੇਰਣਾਦਾਇਕ ਰਿਹਾ ਹੈ। ਸ਼੍ਰੀ ਗੁਰੂ ਰਵਿਦਾਸ ਜੀ (ਭਗਤ ਰਵਿਦਾਸ ਜੀ) ਭਗਤੀ ਅੰਦੋਲਨ ਦੇ ਇੱਕ ਮਹਾਨ ਸੰਤ, ਕਵੀ ਅਤੇ ਸਮਾਜ ਸੁਧਾਰਕ ਸਨ। ਆਓ ਉਨ੍ਹਾਂ ਦੇ ਜੀਵਨ ਬਾਰੇ ਥੋੜੀ ਜਿਹੀ ਜਾਣਕਾਰੀ ਹਾਸਿਲ ਕਰੀਏ--- 1*ਪ੍ਰਸ਼ਨ: ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਸੀ? ਉੱਤਰ: ਗੁਰੂ ਰਵਿਦਾਸ ਜੀ ਦਾ ਜਨਮ 1377 ਈਸਵੀ ਵਿੱਚ ਪਿੰਡ ਸੀਰ ਗੋਵਰਧਨਪੁਰ, ਵਾਰਾਣਸੀ (ਉੱਤਰ ਪ੍ਰਦੇਸ਼) ਵਿਖੇ ਹੋਇਆ। 2*ਪ੍ਰਸ਼ਨ: ਗੁਰੂ ਜੀ ਦੇ ਮਾਤਾ-ਪਿਤਾ ਦਾ ਕੀ ਨਾਮ ਸੀ? ਉੱਤਰ: ਆਪ ਜੀ ਦੇ ਮਾਤਾ ਜੀ ਦਾ ਨਾਮ ਮਾਤਾ ਕਰਮਾ ਦੇਵੀ (ਜਾਂ ਕਲਸਾਂ) ਅਤੇ ਪਿਤਾ ਜੀ ਦਾ ਨਾਮ ਬਾਬਾ ਸੰਤੋਖ ਦਾਸ (ਜਾਂ ਰੱਘੂ) ਸੀ। 3*ਪ੍ਰਸ਼ਨ: ਗੁਰੂ ਰਵਿਦਾਸ ਜੀ ਦੀ ਪਤਨੀ ਦਾ ਕੀ ਨਾਮ ਸੀ? ਉੱਤਰ: ਆਪ ਜੀ ਦੀ ਪਤਨੀ ਦਾ ਨਾਮ ਬੀਬੀ ਲੋਨਾ ਜੀ ਸੀ। 4*ਪ੍ਰਸ਼ਨ: ਗੁਰੂ ਰਵਿਦਾਸ ਜੀ ਕਿਹੜਾ ਕਿੱਤਾ ਕਰਦੇ ਸਨ? ਉੱਤਰ: ਆਪ ਜੀ ਆਪਣੇ ਹੱਥੀਂ ਕਿਰਤ ਕਰਦੇ ਸਨ ਅਤੇ ਜੁੱਤੀਆਂ ਬਣਾਉਣ (ਚਮੜੇ ਦਾ ਕੰਮ) ਦਾ ਕਿੱਤਾ ਕਰਦੇ ਸਨ। 5*ਪ੍ਰਸ਼ਨ: ਗੁਰੂ ਰਵਿਦਾਸ ਜੀ ਦੇ ਮੁੱਖ ਉਪਦੇਸ਼ ਕੀ ਸਨ? ਉੱਤਰ: ਆਪ ਜੀ ਨੇ ਜਾਤ-ਪਾਤ ਦਾ ਖੰਡਨ ਕੀਤਾ, ਏਕਤਾ ਦਾ ਸੰਦੇਸ਼ ਦਿੱਤਾ ਅਤੇ ਮਨੁੱਖਤਾ ਨੂੰ 'ਬੇਗਮਪੁਰਾ' (ਇੱਕ ਅਜਿਹਾ ਸ਼...