Posts

Showing posts from June, 2026

ਅੰਮ੍ਰਿਤਸਰ ਵਿਖੇ ਬ੍ਰਾਈਟ ਮਾਇੰਡਜ਼ ਪੰਜਾਬ-2026 ਪ੍ਰੋਗਰਾਮ ਦਾ ਸਫਲਤਾ ਪੂਰਵਕ ਹੋਇਆ ਆਯੋਜਨ!

Image
ਅੰਮ੍ਰਿਤਸਰ ਵਿਖੇ ਬ੍ਰਾਈਟ ਮਾਇੰਡਜ਼ ਪੰਜਾਬ-2026 ਪ੍ਰੋਗਰਾਮ ਦਾ  ਸਫਲਤਾ ਪੂਰਵਕ ਹੋਇਆ ਆਯੋਜਨ! ਅੱਜ ਮਿਤੀ 27 ਜੂਨ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸ਼ਮੇਸ਼ ਆਡੀਟੋਰੀਅਮ ਵਿਖੇ ਬ੍ਰਾਈਟ ਮਾਇੰਜ਼ਡ ਪੰਜਾਬ -2026 ਪ੍ਰੋਗਰਾਮ ਦਾ ਸਫਲਤਾਪੂਰਵਕ ਆਯੋਜਨ ਜ਼ਿਲ੍ਹਾ ਸਿੱਖਿਆ ਅਫਸਰ ਸ. ਕੰਵਲਜੀਤ ਸਿੰਘ ,ਉਪ ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਰਜੇਸ਼ ਖੰਨਾ  ਜੀ ਦੇ  ਦਿਸ਼ਾ-ਨਿਰਦੇਸ਼ ਅਨੁਸਾਰ ਕੀਤਾ ਗਿਆ। ਇਸ ਸਨਮਾਨ ਸਮਾਰੋਹ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ, ਮਾਨਯੋਗ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ ਅਤੇ ਸ਼੍ਰੀ ਮੁਨੀਸ਼ ਸਿਸੋਦੀਆ ਸਾਬਕਾ ਉਪ ਮੁੱਖ ਮੰਤਰੀ, ਦਿੱਲੀ ਜੀ , ਸਿੱਖਿਆ ਵਿਭਾਗ ਦੇ ਡਾਇਰੈਕਟਰ ਸਕੱਤਰ ਸਿੰਘ ਬੱਲ ਵਧੀਕ ਡਿਪਟੀ ਕਮਿਸ਼ਨਰ ਮੈਡਮ ਪੱਲਵੀ ਜੀ ਵੱਲੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ।  ਇਸ ਸ਼ਾਨਦਾਰ ਸਮਾਗਮ(ਪ੍ਰੋਗਰਾਮ) ਦਾ ਉਦੇਸ਼ ਸਰਕਾਰੀ, ਏਡਿਡ, ਪ੍ਰਾਈਵੇਟ ਅਤੇ ਸੀਬੀਐਸਈ ਸਕੂਲਾਂ ਦੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚੋਂ 95% ਪ੍ਰਤੀਸ਼ਤ ਅਤੇ ਉਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਲਗਭਗ 332 ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨ-ਪੱਤਰ ਦੇ ਕੇ ਉਤਸਾਹਿਤ ਕਰਨਾ ਸੀ  ਤਾਂ ਜੋ ਇਹਨਾਂ ਵਿਦਿਆਰਥੀਆਂ ਤੋਂ ਪ੍ਰੇਰਨਾ ਲੈ ਕੇ ਦੂਜੇ ਵਿਦਿਆਰਥੀ ਵੀ ਇਸ ਤਰ੍ਹਾਂ ਸਿੱਖਿਆ ਦੇ ਖੇਤਰ ਵਿੱਚ ਉਪਲੱਬਧੀਆ...

ਬ੍ਰਾਈਟ ਮਾਇੰਡਜ਼ ਪੰਜਾਬ-2026 ਪ੍ਰੋਗਰਾਮ ਦੀ ਯੋਜਨਾ ਅਤੇ ਰੂਪ-ਰੇਖਾ ਸਬੰਧੀ ਸਫਲਤਾਪੂਰਵਕ ਮੀਟਿੰਗ ਦਾ ਹੋਇਆ ਆਯੋਜਨ !

Image
ਬ੍ਰਾਈਟ ਮਾਇੰਡਜ਼ ਪੰਜਾਬ-2026 ਪ੍ਰੋਗਰਾਮ ਦੀ ਯੋਜਨਾ ਅਤੇ ਰੂਪ-ਰੇਖਾ ਸਬੰਧੀ ਸਫਲਤਾਪੂਰਵਕ ਮੀਟਿੰਗ ਦਾ ਹੋਇਆ ਆਯੋਜਨ ! ਅੱਜ ਮਿਤੀ 24 ਜੂਨ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਸ. ਕੰਵਲਜੀਤ ਸਿੰਘ ,ਉਪ ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਰਜੇਸ਼ ਖੰਨਾ ਜੀ ਦੇ  ਦਿਸ਼ਾ -ਨਿਰਦੇਸ਼ ਅਨੁਸਾਰ ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ,ਰਣਜੀਤ ਐਵਨਿਊ, ਅੰਮ੍ਰਿਤਸਰ ਵਿਖੇ ਬਰਾਈਟ ਮਾਇੰਡ ਪੰਜਾਬ-2026 ਪ੍ਰੋਗਰਾਮ ਦੀ ਭਾਵੀ ਯੋਜਨਾ ਸਬੰਧੀ ਮੀਟਿੰਗ ਕੀਤੀ ਗਈ ।ਇਸ ਮੀਟਿੰਗ ਦਾ ਸਫਲ ਪ੍ਰਬੰਧਨ ਡੀਆਰਸੀ ਡਾ.ਰਾਜਨ ਵੱਲੋਂ ਕੀਤਾ ਗਿਆ ਸੀ। ਇੱਥੇ ਵਰਨਣ ਯੋਗ ਹੈ ਕਿ ਪੰਜਾਬ ਸਰਕਾਰ/ਵਿਭਾਗ ਵੱਲੋਂ 12ਵੀਂ ਜਮਾਤ ਵਿੱਚੋ ਜਿੰਨ੍ਹਾਂ ਵਿਦਿਆਰਥੀਆਂ ਨੇ 85% ਪ੍ਰਤੀਸ਼ਤ ਅਤੇ ਉਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਲਈ ਜ਼ਿਲ੍ਹਾ ਪੱਧਰੀ “Bright Minds Punjab-2026” ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਇਹ ਪ੍ਰੋਗਰਾਮ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਮਿਤੀ 27-06-2026 (ਅਰਬਨ) ਸਕੂਲਾਂ ਅਤੇ 28-06-2026 (ਰੂਰਲ) ਸਕੂਲਾਂ ਦਾ ਕਰਵਾਇਆ ਜਾ ਰਿਹਾ ਹੈ, ਇਸ ਸਨਮਾਨ ਸਮਾਰੋਹ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ, ਮਾਨਯੋਗ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ ਅਤੇ  ਸ਼੍ਰੀ ਮੁਨੀਸ ਸਿਸੋਦੀਆ ਸਾਬਕਾ ਉਪ ਮੁੱਖ ਮੰਤਰੀ, ਦਿੱਲੀ ਜੀ ਉਚੇਚੇ ਤੌਰ ਤੇ ਸ਼ਿਰਕਤ ਕਰ ਰਹੇ ਹਨ।ਇਸ ਸਮਾਰੋਹ ਨੂੰ ਸਫਲਤਾਪੂਰ...