ਬਰਾਈਟ ਮਾਇੰਡ ਪੰਜਾਬ-2026 ਪ੍ਰੋਗਰਾਮ ਦੀ ਯੋਜਨਾ ਅਤੇ ਰੂਪ-ਰੇਖਾ ਸਬੰਧੀ ਸਫਲਤਾਪੂਰਵਕ ਮੀਟਿੰਗ ਦਾ ਹੋਇਆ ਆਯੋਜਨ !

ਅੱਜ ਮਿਤੀ 24 ਜੂਨ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਸ. ਕੰਵਲਜੀਤ ਸਿੰਘ ,ਉਪ ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਰਜੇਸ਼ ਖੰਨਾ ਜੀ ਦੇ ਦਿਸ਼ਾ -ਨਿਰਦੇਸ਼ ਅਨੁਸਾਰ ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ,ਰਣਜੀਤ ਐਵਨਿਊ, ਅੰਮ੍ਰਿਤਸਰ ਵਿਖੇ ਬਰਾਈਟ ਮਾਇੰਡ ਪੰਜਾਬ-2026 ਪ੍ਰੋਗਰਾਮ ਦੀ ਭਾਵੀ ਯੋਜਨਾ ਸਬੰਧੀ ਮੀਟਿੰਗ ਕੀਤੀ ਗਈ ।ਇਸ ਮੀਟਿੰਗ ਦਾ ਸਫਲ ਪ੍ਰਬੰਧਨ ਡੀਆਰਸੀ ਡਾ.ਰਾਜਨ ਵੱਲੋਂ ਕੀਤਾ ਗਿਆ ਸੀ। ਇੱਥੇ ਵਰਨਣ ਯੋਗ ਹੈ ਕਿ ਪੰਜਾਬ ਸਰਕਾਰ/ਵਿਭਾਗ ਵੱਲੋਂ 12ਵੀਂ ਜਮਾਤ ਵਿੱਚੋ ਜਿੰਨ੍ਹਾਂ ਵਿਦਿਆਰਥੀਆਂ ਨੇ 85% ਪ੍ਰਤੀਸ਼ਤ ਅਤੇ ਉਸ ਤੋਂ
ਵੱਧ ਅੰਕ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਲਈ ਜ਼ਿਲ੍ਹਾ ਪੱਧਰੀ “Bright Minds Punjab-2026”
ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਇਹ ਪ੍ਰੋਗਰਾਮ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਮਿਤੀ 27-06-2026 (ਅਰਬਨ) ਸਕੂਲਾਂ
ਅਤੇ 28-06-2026 (ਰੂਰਲ) ਸਕੂਲਾਂ ਦਾ ਕਰਵਾਇਆ ਜਾ ਰਿਹਾ ਹੈ, ਇਸ ਸਨਮਾਨ ਸਮਾਰੋਹ ਵਿੱਚ ਮਾਨਯੋਗ ਮੁੱਖ
ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ, ਮਾਨਯੋਗ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ ਅਤੇ ਸ਼੍ਰੀ ਮੁਨੀਸ
ਸਿਸੋਦੀਆ ਸਾਬਕਾ ਉਪ ਮੁੱਖ ਮੰਤਰੀ, ਦਿੱਲੀ ਜੀ ਉਚੇਚੇ ਤੌਰ ਤੇ ਸ਼ਿਰਕਤ ਕਰ ਰਹੇ ਹਨ।ਇਸ ਸਮਾਰੋਹ ਨੂੰ ਸਫਲਤਾਪੂਰਵਕ ਅਤੇ ਸੁਚਾਰੂ ਢੰਗ ਨਾਲ ਨੇਪੜੇ ਚਾੜ੍ਹਣ ਹਿੱਤ ਇਸ ਦਫਤਰ ਵੱਲੋਂ
ਅਲੱਗ-ਅਲੱਗ ਕਮੇਟੀਆਂ ਬਣਾਈਆਂ ਗਈਆ ਹਨ, ਇਹਨਾਂ ਕਮੇਟੀਆਂ ਦੇ ਮੈਂਬਰਾਂ ਦੀ ਇੱਕ ਸਮੂਹਿਕ ਮੀਟਿੰਗ ਖਾਲਸਾ ਕਾਲਜ ਜ਼ਿਲ੍ਹਾ ਸਿੱਖਿਆ ਅਫਸਰ ਸ. ਕੰਵਲਜੀਤ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਰਜੇਸ਼ ਖੰਨਾ ਜੀ ਦੀ ਰਹਿਨੁਮਾਈ ਹੇਠ ਅਤੇ ਡੀਆਰਸੀ ਡਾ.ਰਾਜਨ ਦੇ ਸਫਲ ਪ੍ਰਬੰਧਨ ਅਨੁਸਾਰ ਕਰਵਾਈ ਗਈ । ਇਸ ਮੀਟਿੰਗ ਦਾ ਮੁੱਖ ਉਦੇਸ਼ ਆਉਣ ਵਾਲੇ ਪ੍ਰੋਗਰਾਮ ਦੇ ਸਫਲ ਅਤੇ ਸੁਚਾਰੂ ਪ੍ਰਬੰਧ ਲਈ ਤਿਆਰ ਕੀਤੀ ਗਈਆਂ ਕਮੇਟੀਆਂ ਨੂੰ ਦਿਸ਼ਾ-ਨਿਰਦੇਸ਼ ਦੇਣਾ ਸੀ। ਤਾਂ ਜੋ ਕਮੇਟੀ ਮੈਂਬਰ ਅਲਾਟ ਕੀਤੇ ਗਏ ਕੰਮਾਂ ਨੂੰ ਸਮੇਂ ਸਿਰ ਨੇਪੜ੍ਹੇ ਚਾੜ੍ਹਣ ਲਈ ਪਾਬੰਦ ਹੋ ਜਾਣ ਅਤੇ ਪ੍ਰੋਗਰਾਮ ਵਿੱਚ ਕਿਸੇ ਵੀ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ । ਇਸ ਮੀਟਿੰਗ ਵਿੱਚ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ, ਮੁਖੀ ਸਾਹਿਬਾਨ ,ਲੈਕਚਰਾਰ ਸਾਹਿਬਾਨ, ਅਧਿਆਪਕ ਸਾਹਿਬਾਨ ਅਤੇ ਅਕਾਦਮਿਕ ਸਹਾਇਤਾ ਗਰੁੱਪ ਵੱਲੋਂ ਬੀਆਰਸੀ ਸਾਹਿਬਾਨ ਮੌਜੂਦ ਸਨ।

Comments
Post a Comment