ਅੰਮ੍ਰਿਤਸਰ ਵਿਖੇ ਬ੍ਰਾਈਟ ਮਾਇੰਡਜ਼ ਪੰਜਾਬ-2026 ਪ੍ਰੋਗਰਾਮ ਦਾ ਸਫਲਤਾ ਪੂਰਵਕ ਹੋਇਆ ਆਯੋਜਨ!

ਅੰਮ੍ਰਿਤਸਰ ਵਿਖੇ ਬ੍ਰਾਈਟ ਮਾਇੰਡਜ਼ ਪੰਜਾਬ-2026 ਪ੍ਰੋਗਰਾਮ ਦਾ  ਸਫਲਤਾ ਪੂਰਵਕ ਹੋਇਆ ਆਯੋਜਨ!

ਅੱਜ ਮਿਤੀ 27 ਜੂਨ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸ਼ਮੇਸ਼ ਆਡੀਟੋਰੀਅਮ ਵਿਖੇ ਬ੍ਰਾਈਟ ਮਾਇੰਜ਼ਡ ਪੰਜਾਬ -2026 ਪ੍ਰੋਗਰਾਮ ਦਾ ਸਫਲਤਾਪੂਰਵਕ ਆਯੋਜਨ ਜ਼ਿਲ੍ਹਾ ਸਿੱਖਿਆ ਅਫਸਰ ਸ. ਕੰਵਲਜੀਤ ਸਿੰਘ ,ਉਪ ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਰਜੇਸ਼ ਖੰਨਾ  ਜੀ ਦੇ  ਦਿਸ਼ਾ-ਨਿਰਦੇਸ਼ ਅਨੁਸਾਰ ਕੀਤਾ ਗਿਆ। ਇਸ ਸਨਮਾਨ ਸਮਾਰੋਹ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ, ਮਾਨਯੋਗ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ ਅਤੇ ਸ਼੍ਰੀ ਮੁਨੀਸ਼ ਸਿਸੋਦੀਆ ਸਾਬਕਾ ਉਪ ਮੁੱਖ ਮੰਤਰੀ, ਦਿੱਲੀ ਜੀ , ਸਿੱਖਿਆ ਵਿਭਾਗ ਦੇ ਡਾਇਰੈਕਟਰ ਸਕੱਤਰ ਸਿੰਘ ਬੱਲ ਵਧੀਕ ਡਿਪਟੀ ਕਮਿਸ਼ਨਰ ਮੈਡਮ ਪੱਲਵੀ ਜੀ ਵੱਲੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ।  ਇਸ ਸ਼ਾਨਦਾਰ ਸਮਾਗਮ(ਪ੍ਰੋਗਰਾਮ) ਦਾ ਉਦੇਸ਼ ਸਰਕਾਰੀ, ਏਡਿਡ, ਪ੍ਰਾਈਵੇਟ ਅਤੇ ਸੀਬੀਐਸਈ ਸਕੂਲਾਂ ਦੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚੋਂ 95% ਪ੍ਰਤੀਸ਼ਤ ਅਤੇ ਉਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਲਗਭਗ 332 ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨ-ਪੱਤਰ ਦੇ ਕੇ ਉਤਸਾਹਿਤ ਕਰਨਾ ਸੀ  ਤਾਂ ਜੋ ਇਹਨਾਂ ਵਿਦਿਆਰਥੀਆਂ ਤੋਂ ਪ੍ਰੇਰਨਾ ਲੈ ਕੇ ਦੂਜੇ ਵਿਦਿਆਰਥੀ ਵੀ ਇਸ ਤਰ੍ਹਾਂ ਸਿੱਖਿਆ ਦੇ ਖੇਤਰ ਵਿੱਚ ਉਪਲੱਬਧੀਆਂ ਹਾਸਲ ਕਰਨ ਅਤੇ ਸਰਕਾਰੀ ਸਕੂਲਾਂ ਪ੍ਰਤੀ  ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਦਾ ਵਿਸ਼ਵਾਸ ਹੋਰ ਵਧਾਇਆ ਜਾ ਸਕੇ।  ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸ੍ਰੀ ਮਨੀਸ਼ ਸਿਸੋਦੀਆ ਜੀ ਵੱਲੋਂ ਵਿਦਿਆਰਥੀਆਂ ਨਾਲ  ਵਿਚਾਰ-ਵਟਾਂਦਰਾ ਕਰਦੇ ਹੋਏ ਸਿੱਖਿਆ ਖੇਤਰ ਨਾਲ ਜੁੜੇ ਹੋਏ ਵੱਖ-ਵੱਖ ਸਵਾਲ ਕੀਤੇ ਅਤੇ ਵਿਦਿਆਰਥੀਆਂ ਵੱਲੋਂ ਦਿੱਤੇ ਜਾ ਰਹੇ ਪ੍ਰਸ਼ਨਾਂ ਦੇ ਉੱਤਰ ਸੁਣ ਕੇ ਉਨ੍ਹਾਂ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਵੀ ਕੀਤੀ। ਵਿਦਿਆਰਥੀਆਂ ਨੇ ਆਪਣੇ ਜਵਾਬ ਵਿੱਚ ਸਰਕਾਰੀ ਸਕੂਲਾਂ ਵਿੱਚ ਆਏ ਬਦਲਾਵ ਅਤੇ ਨਵੀਂ ਟੈਕਨੋਲੋਜੀ ਦੀ ਗੱਲਬਾਤ ਕਰਕੇ ਸਰਕਾਰ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਉਥੇ ਹੀ ਕਈ ਵਿਦਿਆਰਥੀਆਂ ਨੇ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਅਤੇ ਪ੍ਰਸ਼ਨ- ਪੱਤਰ ਲੀਕ ਹੋਣ ਦੀ ਗੱਲਬਾਤ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਦੀ ਮਾਨਸਿਕਤਾ ਉੱਪਰ ਬਹੁਤ ਅਸਰ ਪੈ ਰਿਹਾ ਹੈ ਜਿਸ ਵਿੱਚ ਸੁਧਾਰ ਦੀ ਬਹੁਤ ਲੋੜ ਹੈ ।ਮਨੀਸ਼ ਸਿਸੋਦੀਆ ਜੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਅੱਜ ਦੇ ਬਰਾਈਟ ਮਾਇੰਡ ਵਿਦਿਆਰਥੀ ਦੇ ਮੋਢਿਆਂ ਤੇ ਕੇਵਲ ਪੰਜਾਬ ਦਾ ਹੀ ਨਹੀਂ ਬਲਕਿ ਪੂਰੇ ਭਾਰਤ ਦੀ ਸਿੱਖਿਆ ਦੀ ਜ਼ਿੰਮੇਦਾਰੀ ਹੈ। ਸਿਸਟਮ ਨੂੰ ਬਦਲਣ ਦੀ ਥਾਂ ਤੇ ਅੱਜ ਵਿਦਿਆਰਥੀਆਂ ਨੂੰ ਆਪਣੇ ਹੌਂਸਲੇ ਮਿਹਨਤ ਅਤੇ ਲਗਨ ਨਾਲ ਸਿੱਖਿਆ ਖੇਤਰ ਵਿੱਚ ਸੁਧਾਰ ਲਈ ਆਵਾਜ਼ ਬੁਲੰਦ ਕਰਨ ਦੀ ਲੋੜ ਹੈ।ਅਜ ਦੇ ਵਿਦਿਆਰਥੀ ਕੇਵਲ ਪੰਜਾਬ ਨੂੰ ਹੀ ਅੱਗੇ ਨਹੀਂ ਲੈ ਕੇ ਜਾ ਰਹੇ ਬਲਕਿ ਪੂਰੇ ਭਾਰਤ ਅਤੇ ਅੰਤਰਰਾਸ਼ਟਰੀ ਪੱਧਰ ਤੇ ਵੀ ਪੰਜਾਬ ਦੇ ਵਿਦਿਆਰਥੀਆਂ ਦਾ ਨਾਮ ਰੋਸ਼ਨ ਹੋ ਰਿਹਾ ਹੈ।ਅੰਮ੍ਰਿਤਸਰ ਜ਼ਿਲ੍ਹੇ ਦੇ ਵਿਦਿਆਰਥੀ ਵਿਗਿਆਨਕ ਅਤੇ ਟੈਕਨਾਲੋਜੀ ਦੇ ਖੇਤਰ ਦੇ ਨਾਲ-ਨਾਲ ਖੇਡਾਂ ਵਿੱਚ ਵੀ ਵਿੱਚ ਵੀ ਮੱਲਾਂ ਮਾਰ ਰਹੇ ਹਨ।।ਸੈਟਲਾਈਟ ਤੱਕ ਵੀ ਆਪਣੀ ਪਹੁੰਚ ਕਰ ਚੁੱਕੇ ਹਨ। ਜਿੰਨਾ ਵਿੱਚ ਉਹਨਾਂ ਨੇ ਸਕੂਲੋਂ ਸਕੂਲ ਆਫ ਐਮੀਨੈਂਸ ਮਾਲ ਰੋਡ ਸਕੂਲ ਦੀ +2 ਸਾਇੰਸ ਦੀ ਵਿਦਿਆਰਥਣ ਟੀਆ ਦੀ ਤਾਰੀਫ ਕੀਤੀ ਜਿਸ ਨੂੰ ਇਸਰੋ ਲਈ ਚੁਣਿਆ ਗਿਆ ਹੈ 108  ਦੇਸ਼ਾਂ ਵਿੱਚ ਆਪਣਾ ਜਗ੍ਹਾ ਬਣਾਉਣੀ  ਅੰਮ੍ਰਿਤਸਰ ਜ਼ਿਲ੍ਹੇ ਲਈ ਮਾਨ ਵਾਲੀ ਗੱਲ ਹੈ।ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ,ਬਲਾਕ ਨੋਡਲ ਅਫਸਰ , ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ, ਮੁਖੀ ਸਾਹਿਬਾਨ ਅਕਾਦਮਿਕ ਸਪੋਰਟ ਗਰੁੱਪ ਤੋਂ ਡੀਆਰਸੀ ਅਤੇ ਬਲਾਕ ਰਿਸੋਰਸ ਕੋਆਰਡੀਨੇਟਰ ਮੈਂਬਰਾਂ , ਆਈਸੀਟੀ  ਸੈੱਲ ਦੀ  ਵਿਸ਼ੇਸ਼ ਟੀਮ ਵੱਖ-ਵੱਖ ਸਕੂਲਾਂ ਦੇ ਲੈਕਚਰਾਰ ,ਅਧਿਆਪਕ ਸਾਹਿਬਾਨ ਵੱਲੋਂ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਵਿੱਚ ਪੂਰਾ ਸਹਿਯੋਗ ਦਿੱਤਾ ਗਿਆ।

ਪ੍ਰੋਗਰਾਮ ਦੌਰਾਨ ਵਿਦਿਆਰਥੀ ਸਿੱਖਿਆ ਮੰਤਰੀ ਜੀ ਦੇ ਵਿਚਾਰਾਂ ਨੂੰ ਸੁਣਦੇ ਹੋਏ। 

ਰਿਪੋਰਟ ਡਾ.ਪੂਰਨਿਮਾ
ਅਕਾਦਮਿਕ ਸਹਾਇਤਾ ਗਰੁੱਪ ,ਅੰਮ੍ਰਿਤਸਰ।

Comments

Popular posts from this blog

ब्लॉक वेरका के शिक्षक उत्सव के विजेताओं के लिए एक भव्य पुरस्कार वितरण समारोह संपन्न हुआ !

तीन दिवसीय बीआरसी कार्यशाला बाखूबी हुई संपन्न : डाइट वेरका,अमृतसर