ਫੁੱਲ ਤਾਂ ਫੁੱਲ ਹੀ ਹੁੰਦੇ ਨੇਂ
ਫੁੱਲ ਤਾਂ ਫੁੱਲ ਹੀ ਹੁੰਦੇ ਨੇਂ (ਕਵਿਤਾ)
ਫੁੱਲ ਤਾਂ ਫੁੱਲ ਹੀ ਹੁੰਦੇ ਨੇਂ
ਖਿੜਿਆ ਹੋਵੇ ਜਾਂ ਅਧਖਿੜਿਆ
ਖੁਸ਼ਬੂ ਦਾ ਅਹਿਸਾਸ ਕਰਵਾਉਂਦੇ ਨੇ!!
ਫੁੱਲ ਤਾਂ ਫੁੱਲ ਹੀ ਹੁੰਦੇ ਨੇਂ
ਟਹਿਣੀ ਨਾਲ ਲੱਗੇ ਹੋਣ ਜਾਂ ਇਨਸਾਨੀ ਕੁੱਖ ਨਾਲ
ਕੁਦਰਤੀ ਤੇ ਮਾਨਵੀ
ਰਿਸ਼ਤਿਆਂ ਦੀ ਮਹਿਕ ਖਿਲਾਰਦੇ ਨੇ!!
ਫੁੱਲਾਂ ਦੇ ਸੁਹੱਪਣ ਵੱਲ ਵੇਖੀਏ ਜਾਂ
ਮਾਨਵੀ ਕੁੱੜਤਣ ਵੱਲ
ਖੁਸ਼ੀ ਗਮੀ ਦੇ ਹੰਝੂ ਵਹਿ ਆਉਂਦੇ ਨੇ!!
ਦੁੱਖ ਫੁੱਲਾਂ ਦਾ ਸੀਨੇ ਨਾਲ ਲਾਈਏ
ਧੀਆਂ ਕੁੱਖਾਂ ਵਿੱਚ ਨਾ ਮਾਰੀਏ!!
ਆਉ ਫੁੱਲਾਂ ਵਾਂਗ ਧੀਆਂ ਦੀ ਖੁਸ਼ਬੂ ਖਿਲਾਰੀਏ
ਇਨਸਾਨ ਹੋਣ ਦਾ ਕਰਜ਼ ਉਤਾਰੀਏ!!
ਫੁੱਲਾਂ ਨੂੰ ਖਿੜਣ ਤੋਂ ਪਹਿਲਾਂ ਹੀ ਨਾਂ ਤੋੜੀਏ
ਭਰੂਣ ਜਿੰਦੇ ਜੀ ਨਾਂ ਸਾੜੀਏ!!
ਭਰੂਣ ਜਿੰਦੇ ਜੀ ਨਾਂ ਸਾੜੀਏ।!!
Dr.Purnima Rai
Comments
Post a Comment