ਮਹਿਲਾ ਦਿਵਸ
ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਮਿਲਿਆ ਸਨਮਾਨ :ਡਾ.ਪੂਰਨਿਮਾ ਰਾਏ
ਅਜ ਮਿਤੀ 8/3/24 ਨੂੰ ਸ਼੍ਰੀ ਗੁਰੂ ਤੇਗ ਬਹਾਦਰ ਯੂਨੀਵਰਸਿਟੀ ਕਾਲਜ ਸਠਿਆਲਾ ਵਿਖੇ
ਪੰਜਾਬੀ ਸਾਹਿਤ ਸਭਾ,ਬਾਬਾ ਬਕਾਲਾ ਅਤੇ ਕੇਂਦਰੀ ਲੇਖਕ ਪੰਜਾਬੀ ਸਾਹਿਤ ਸਭਾ ਦੇ ਸਾਂਝੇ ਉਪਰਾਲੇ ਨਾਲ ਕਰਵਾਏ "ਅੰਤਰਰਾਸ਼ਟਰੀ ਮਹਿਲਾ ਦਿਵਸ" ਸਮਾਗਮ ਦੌਰਾਨ ਅੱਜ ਸੁਖਵੰਤ ਕੌਰ ਵੱਸੀ(ਸਭਾ ਪ੍ਰਧਾਨ) ਦੀ ਪੁਸਤਕ "ਰੂਹਾਂ ਦਾ ਸਫ਼ਰ" ਦਾ ਵਿਮੋਚਨ ਕੀਤਾ ਗਿਆ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚਿਆਂ ਕਵਿਤਰੀਆਂ ਵੱਲੋਂ ਮਹਿਲਾ ਦਿਵਸ ਨੂੰ ਸਮਰਪਿਤ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ ਗਈ। ਸਾਹਿਤ ਸਭਾ ਵੱਲੋਂ ਸਾਰੀਆਂ ਮਹਾਨ ਹਸਤੀਆਂ ਨੂੰ ਸਨਮਾਨਿਤ ਕਰਦੇ ਹੋਏ ਯਾਦਗਾਰੀ ਚਿੰਨ੍ਹ ਅਤੇ ਸਨਮਾਨ ਪੱਤਰ ਭੇਂਟ ਕੀਤੇ ਗਏ । ਡਾ.ਪੂਰਨਿਮਾ ਰਾਏ ਨੂੰ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਸਨਮਾਨ ਮਿਲਿਆ।ਇਸ ਮੋਕੇ ਇਸ ਨਾਚੀਜ ਨੇ ਵੀ ਆਪਣੀ ਹਿੰਦੀ ਪੁਸਤਕ "ਖੁੱਲੀ ਵਾਦਿਆਂ " ਪ੍ਰਧਾਨਗੀ ਮੰਡਲ ਨੂੰ ਭੇਂਟ ਕੀਤੀ। ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਜੀ ਦਾ ਹਾਰਦਿਕ ਧੰਨਵਾਦ।
Comments
Post a Comment