ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਦਾ ਹੋਇਆ ਆਯੋਜਨ !
ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਦਾ ਹੋਇਆ ਆਯੋਜਨ !
ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਮਿਤੀ 14 ਜਨਵਰੀ ਅਤੇ 15 ਜਨਵਰੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਜੀਠਾ ਵਿਖੇ ਬੀਐਨਓ ਮਜੀਠਾ-1 ਸ਼੍ਰੀ ਵਰੁਣ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਮਜੀਠਾ ਸਕੂਲ ਇੰਚਾਰਜ ਮੈਡਮ ਗੁਰਦੀਪ ਕੌਰ ਜੀ ਦੀ ਅਗਵਾਈ ਵਿੱਚ ਸੁਚੱਜੇ ਢੰਗ ਨਾਲ ਆਯੋਜਿਤ ਕੀਤੀ ਗਈ।14 ਜਨਵਰੀ ਨੂੰ ਛੇਵੀਂ ਤੋਂ ਅੱਠਵੀਂ ਅਤੇ 15 ਜਨਵਰੀ ਨੂੰ ਨੌਵੀਂ ਤੇ ਦਸਵੀਂ ਜਮਾਤਾਂ ਦੇ ਸਾਇੰਸ ਅਧਿਆਪਕਾਂ ਦੇ ਯੋਗ ਉਪਰਾਲੇ ਸਦਕਾ ਅਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਬਿਹਤਰ ਢੰਗ ਨਾਲ ਤਿਆਰ ਕੀਤੇ ਗਏ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ ਗਈ । ਮਾਡਲਾਂ ਦੀ ਪ੍ਰਦਰਸ਼ਨੀ ਦੇ ਜਜਮੈਂਟ ਨਿਰਪੱਖ ਰੂਪ ਵਿੱਚ ਕਰਨ ਲਈ ਲੈਕਚਰਾਰ ਦਿਨੇਸ਼ ਕੁਮਾਰ ,ਮੈਡਮ ਹਰਪ੍ਰੀਤ ਕੌਰ ਮਾਸਟਰ ਮਨਜਿੰਦਰ ਸਿੰਘ ,ਮੈਡਮ ਮੋਨਿਕਾ ਰਾਣੀ ਜੀ ਨੇ ਬਾਖੂਬੀ ਨਿਭਾਈ।ਸਾਇੰਸ ਅਤੇ ਹਿਸਾਬ ਵਿਸ਼ੇ ਨਾਲ ਸੰਬੰਧਿਤ ਸੱਤ ਥੀਮ ਰੱਖੇ ਗਏ ਸਨ-ਜਿਵੇਂ
Food Health and Hygiene ,Transport and Communication ,Natural Farming ,Disaster Management Mathematical modeling ਆਦਿ ਉੱਤੇ ਵਿਦਿਆਰਥੀਆਂ ਦੁਆਰਾ ਮਾਡਲ ਬਣਾਏ ਗਏ ਸਨ। ਮੰਚ ਸੰਚਾਲਨ ਮੈਥ ਮਿਸਟ੍ਰੈਸ ਮੈਡਮ ਅਮਨਪ੍ਰੀਤ ਕੌਰ ਵੱਲੋਂ ਬਾਖੂਬੀ ਕੀਤਾ ਗਿਆ ਸਾਰੇ ਪ੍ਰੋਗਰਾਮ ਦੀ ਵੀਡੀਓਗ੍ਰਾਫੀ ਮੈਡਮ ਜਸਪ੍ਰੀਤ ਵੱਲੋਂ ਕੀਤਾ ਗਿਆ।ਬੀਐਨਓ ਸ਼੍ਰੀ ਵਰੁਣ ਕੁਮਾਰ , ਸਕੂਲ ਇੰਚਾਰਜ ਮੈਡਮ ਗੁਰਦੀਪ ਕੌਰ ਅਤੇ ਡਾ.ਪੂਰਨਿਮਾ ਬਲਾਕ ਰਿਸੋਰਸ ਕੋਆਰਡੀਨੇਟਰ ਵੱਲੋਂ ਛੇਵੀਂ ਤੋਂ ਅੱਠਵੀਂ ਅਤੇ ਨੌਵੀਂ-ਦਸਵੀਂ ਵਿੱਚ ਪਹਿਲੇ ,ਦੂਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸ਼ੀਲਡ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਇੱਕ ਸਮੂਹਿਕ ਯਾਦਗਾਰੀ ਤਸਵੀਰ ਵੀ ਖਿਚਾਈ ਗਈ।ਸਕੂਲ ਇੰਚਾਰਜ ਅਤੇ ਉਹਨਾਂ ਦੇ ਸਟਾਫ ਵੱਲੋਂ ਵਿਦਿਆਰਥੀਆਂ ਦੇ ਬੈਠਣ ਚਾਹ-ਨਾਸ਼ਤੇ ਅਤੇ ਦੁਪਹਿਰ ਦੇ ਖਾਣੇ ਦਾ ਵੀ ਵਧੀਆ ਪ੍ਰਬੰਧ ਕੀਤਾ ਗਿਆ ਸੀ।
ਡਾ. ਪੂਰਨਿਮਾ
ਬਲਾਕ ਰਿਸੋਰਸ ਕੋਆਰਡੀਨੇਟਰ ਮਜੀਠਾ -1
Comments
Post a Comment