ਯੁੱਧ ਨਸ਼ਿਆਂ ਵਿਰੁੱਧ
ਯੁੱਧ ਨਸ਼ਿਆਂ ਵਿਰੁੱਧ
ਜ਼ਿਨ੍ਹਾਂ ਰਾਹਾਂ ਤੋਂ ਚਲਕੇ ਤੁਸੀਂ ਆਏ ਉਨ੍ਹਾਂ ਰਾਹਾਂ ਨੂੰ ਸਜਦੇ ਕਰਦੇ ਹਾਂ।
ਯੁੱਧ ਨਸ਼ਿਆਂ ਵਿਰੁੱਧ- ਨਸ਼ਾ ਮੁਕਤ ਪੰਜਾਬ ਬਣਾਉਣ ਦਾ ਸ਼ੁਭ ਆਗਾਜ਼ ਕਰਦੇ ਹਾਂ।।
ਉਪਿਓਇਡਜ਼ ਦੀ ਵਰਤੋਂ ਨਾਲ ਵੱਧ ਗਿਆ ਜਨ ਸਿਹਤ ਸੰਕਟ,
ਖੋਜਾਂ ਨੂੰ ਬਦਲਿਆ ਨੀਤੀ ਵਿੱਚ ਜੈ ਪਾਲ ਦੀ ਬੁਲੰਦ ਆਵਾਜ਼ ਕਰਦੇ ਹਾਂ।।
ਨਸ਼ਾ ਰੋਕੂ ਕੈਂਪ,ਅੰਦੋਲਨ ,ਨਾਰੇ ,ਰੈਲਿਆਂ ਕਰ ਲਵੋ ਜਿੰਨੀਆਂ ਮਰਜ਼ੀ,
ਸਿੱਖਿਆ ਮਾਹਰਾਂ ਤੇ ਵਿਦਿਆਰਥੀਆਂ ਲਈ ਹੁਣ ਪਾਠਕ੍ਰਮ ਦਾ ਨਵੇਕਲਾ ਕਾਜ਼ ਕਰਦੇ ਹਾਂ।।
ਡਾਕੂਮੈਂਟਰੀ ਫਿਲਮਾਂ ਵੇਖ ਕੇ ਸ਼ਾਇਦ ਅੱਥਰੂ ਵੀ ਵਹਿਣਗੇ ਮੀਂਹ ਬਣਕੇ ,
ਅੱਥਰੂਆਂ ਨੂੰ ਬਣਾ ਕੇ ਤਾਕਤ ਭੱਵਿਖ ਨਿਰਮਾਤਾ ਦਾ ਜੀਵਨ ਸੁਰ ਸਾਜ਼ ਕਰਦੇ ਹਾਂ।।
ਕੁਝ ਆਪਣੀ ਕਹੋ, ਕੁਝ ਸਾਡੀ ਸੁਣੋ, ਭਾਗੀਦਾਰੀ ਜ਼ਰੂਰੀ ਹੈ,
ਗੇਟ ਵੇ ਬਣ ਕੇ ਨਸ਼ਿਆਂ ਦਾ 'ਪੂਰਨਿਮਾ' ਵਿਦਿਆਰਥੀਆਂ ਦੇ ਮਨਾਂ ਤੇ ਰਾਜ਼ ਕਰਦੇ ਹਾਂ ।।
ਡਾ.ਪੂਰਨਿਮਾ
ਬਲਾਕ ਰਿਸੋਰਸ ਕੋਆਰਡੀਨੇਟਰ
ਬਲਾਕ ਮਜੀਠਾ , ਅੰਮ੍ਰਿਤਸਰ, ਪੰਜਾਬ
Comments
Post a Comment