ਯੁੱਧ ਨਸ਼ਿਆਂ ਵਿਰੁੱਧ ਪਾਠਕ੍ਰਮ ਵਧੀਆ ਢੰਗ ਨਾਲ ਸਕੂਲਾਂ ਵਿੱਚ ਆਰੰਭ ਹੋਇਆ :ਡਾ.ਪੂਰਨਿਮਾ
ਯੁੱਧ ਨਸ਼ਿਆਂ ਵਿਰੁੱਧ ਪਾਠਕ੍ਰਮ ਵਧੀਆ ਢੰਗ ਨਾਲ ਸਕੂਲਾਂ ਵਿੱਚ ਆਰੰਭ ਹੋਇਆ :ਡਾ.ਪੂਰਨਿਮਾ
ਪੰਜਾਬ ਸਰਕਾਰ ਅਤੇ ਐਸੀਆਰਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਰਜੇਸ਼ ਕੁਮਾਰ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਰਜੇਸ਼ ਕੁਮਾਰ ਖੰਨਾ,ਬੀਐਨਓ ਮਜੀਠਾ ਪ੍ਰਿੰਸੀਪਲ ਪੀਐਮਸ਼੍ਰੀ ਸਕੂਲ ਨਾਗ ਕਲਾਂ ਸ੍ਰੀ ਵਰੁਣ ਕੁਮਾਰ,ਡੀ ਆਰਸੀ ਡਾ.ਰਾਜਨ, ਜ਼ਿਲ੍ਹਾ ਨੋਡਲ ਅਫਸਰ ਸ. ਸੁਖਜਿੰਦਰ ਸਿੰਘ ਅਤੇ ਡਾ.ਪੂਰਨਿਮਾ ਬਲਾਕ ਰਿਸੋਰਸ ਕੋਆਰਡੀਨੇਟਰ (ਅਪਰ ਪ੍ਰਾਇਮਰੀ) ਦੇ ਸਹਿਯੋਗ ਨਾਲ ਬਲਾਕ ਮਜੀਠਾ ਦੇ ਨੌਵੀਂ ਤੋਂ ਬਾਰਵੀਂ ਵਿੱਚ ਪੜਦੇ ਸਮੂਹਿਕ ਵਿਦਿਆਰਥੀਆਂ ਲਈ ਪੂਰੀ ਯੋਜਨਾਬੰਦੀ ਨਾਲ ਬੇਸਲਾਈਨ ਟੈਸਟ 15 ਸਤੰਬਰ ਨੂੰ ਲਿਆ ਗਿਆ ਅਤੇ ਬਾਅਦ ਵਿੱਚ 16 ਸਤੰਬਰ ਤੋਂ 20 ਸਤੰਬਰ ਤੱਕ ਪਾਠਕ੍ਰਮ ਦਾ ਪਹਿਲਾ ਸੈਸ਼ਨ ਬਖੂਬੀ ਸੰਪੰਨ ਹੋਇਆ।
ਇੱਥੇ ਵਰਨਣ ਯੋਗ ਹੈ ਕਿ ਇਹ ਪਾਠਕ੍ਰਮ ਦਾ ਪਹਿਲਾ ਸੈਸ਼ਨ ਅੰਮ੍ਰਿਤਸਰ ਜਿਲ੍ਹੇ ਦੇ 15 ਬਲਾਕਾਂ ਦੇ ਸਾਰੇ ਹੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕਰਵਾਇਆ ਗਿਆ। ਭੰਗਾਲੀ ਕਲਾਂ ਵਿਖੇ ਬੇਸਲਾਈਨ ਟੈਸਟ ਲਈ ਵਿਜਿਟ ਕੀਤੀ ਗਈ। ਪੀਐਮ ਸ਼੍ਰੀ ਮਜੀਠਾ ਵਿਖੇ ਮਜੀਠਾ ਬਲਾਕ ਦੇ ਬੇਸ ਲਾਈਨ ਟੈਸਟ ਦੇ ਸਾਰੇ ਹੀ ਬੰਡਲ ਇਕੱਤਰ ਕੀਤੇ ਗਏ। ਜਿਸ ਵਿੱਚ ਮਜੀਠਾ ਸਕੂਲ ਦੇ ਮੈਡਮ ਪ੍ਰਿੰਸੀਪਲ ਗੁਰਦੀਪ ਕੌਰ ਜੀ ਨੇ ਵਿਸ਼ੇਸ਼ ਸਹਿਯੋਗ ਦਿੱਤਾ।ਸਿੰਪਲ ਐਜੂਕੇਸ਼ਨ ਫਾਊਂਡੇਸ਼ਨ ਦੇ ਟੀਮ ਮੈਂਬਰ ਮੈਡਮ ਹਰਨੀਤ ਕੌਰ ਅਤੇ ਡਾ.ਪੂਰਨਿਮਾ ਵੱਲੋਂ ਉਚੇਚੇ ਤੌਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਠਵਾਲ ਵਿਖੇ ਵਿਜਿਟ ਕੀਤੀ ਗਈ । ਸਕੂਲ ਪ੍ਰਿੰਸੀਪਲ ਸ੍ਰੀ ਅਜੈ ਕੁਮਾਰ ਅਤੇ ਨੋਡਲ ਅਧਿਆਪਿਕਾ ਨਾਲ ਗੱਲਬਾਤ ਕਰਕੇ ਪਾਠਕ੍ਰਮ ਦੇ ਸੈਸ਼ਨ ਬਾਰੇ ਵਿਚਾਰ-ਚਰਚਾ ਕੀਤੀ ਅਤੇ ਉਹਨਾਂ ਨੂੰ ਆਈਆਂ ਮੁਸ਼ਕਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ। ਨਸ਼ਾ ਮੁਕਤ ਪੰਜਾਬ.ਕਾੱਮ ਤੇ ਆਨਲਾਈਨ ਵੀ ਸਾਰੇ ਹੀ ਪਾਠਕ੍ਰਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ। ਡਾ.ਪੂਰਨਿਮਾ ਅਤੇ ਬੀਆਰਸੀ ਅਜੇਪਾਲ ਵੱਲੋਂ ਉਚੇਚੇ ਤੌਰ ਤੇ ਇਸ ਸਬੰਧੀ ਜਾਣਕਾਰੀ ਆਪਣੇ ਪੱਧਰ ਤੇ ਵੀ ਸਕੂਲ ਮੁਖੀਆਂ ਨਾਲ ਸਾਂਝੀ ਕੀਤੀ ਗਈ ਅਤੇ ਨੋਡਲ ਅਧਿਆਪਕਾਂ ਦੁਆਰਾ ਸਮੇਂ-ਸਮੇਂ ਤੇ ਕਰਵਾਏ ਜਾ ਰਹੇ ਸੈਸ਼ਨਾਂ ਦੀ ਜਾਣਕਾਰੀ ਵੀ ਆਨਲਾਈਨ ਪੋਰਟਲ ਤੇ ਅਪਲੋਡ ਕਰਵਾਈ ਗਈ। ਮਜੀਠਾ-1 ਦਾ ਆਨਲਾਈਨ ਡਾਟਾ 100 ਪ੍ਰਤੀਸ਼ਤ ਹੋਇਆ।ਡਾ.ਪੂਰਨਿਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਵਿਭਾਗੀ ਦਿਸ਼ਾ-ਨਿਰਦੇਸ਼ ਮੁਤਾਬਕ ਸਤੰਬਰ ਤੋਂ ਲੈ ਕੇ ਜਨਵਰੀ ਤੱਕ ਚੱਲ ਰਹੇ ਇਸ ਪਾਠਕ੍ਰਮ ਵਿੱਚ ਕੁੱਲ ਚੌਦਾਂ ਸੈਸ਼ਨ ਹੋਣਗੇ ।ਦੋ ਸਤੰਬਰ ਵਿੱਚ, ਚਾਰ ਅਕਤੂਬਰ ਵਿੱਚ ,ਚਾਰ ਨਵੰਬਰ ਵਿੱਚ ,ਤਿੰਨ ਦਸੰਬਰ ਵਿੱਚ ਅਤੇ ਇੱਕ ਸੈਸ਼ਨ ਜਨਵਰੀ ਦੇ ਮਹੀਨੇ ਹੋਵੇਗਾ। ਸਕੂਲੀ ਵਿਦਿਆਰਥੀਆਂ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਸਫਲ ਬਣਾਉਣ ਲਈ ਵੱਧ ਚੜ ਕੇ ਭਾਗ ਲਿਆ ਜਾ ਰਿਹਾ ਹੈ। ਅਸੀਂ ਆਪਣੇ ਪੱਧਰ ਤੇ ਵੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਨਸ਼ਿਆਂ ਦਾ ਗੇਟ ਵੇ ਪੰਜਾਬ ਵਿੱਚ ਵੀ ਬੰਦ ਕਰਨਾ ਚਾਹੀਦਾ ਹੈ ਤਾਂ ਜੋ ਉਸਦੀ ਵਿਕਰੀ ਤੇ ਹੀ ਰੋਕ ਲੱਗ ਸਕੇ।

Comments
Post a Comment