ਯੁੱਧ ਨਸ਼ਿਆਂ ਵਿਰੁੱਧ ਪਾਠਕ੍ਰਮ ਵਧੀਆ ਢੰਗ ਨਾਲ ਸਕੂਲਾਂ ਵਿੱਚ ਆਰੰਭ ਹੋਇਆ :ਡਾ.ਪੂਰਨਿਮਾ
ਯੁੱਧ ਨਸ਼ਿਆਂ ਵਿਰੁੱਧ ਪਾਠਕ੍ਰਮ ਵਧੀਆ ਢੰਗ ਨਾਲ ਸਕੂਲਾਂ ਵਿੱਚ ਆਰੰਭ ਹੋਇਆ :ਡਾ.ਪੂਰਨਿਮਾ ਪੰਜਾਬ ਸਰਕਾਰ ਅਤੇ ਐਸੀਆਰਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਰਜੇਸ਼ ਕੁਮਾਰ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਰਜੇਸ਼ ਕੁਮਾਰ ਖੰਨਾ,ਬੀਐਨਓ ਮਜੀਠਾ ਪ੍ਰਿੰਸੀਪਲ ਪੀਐਮਸ਼੍ਰੀ ਸਕੂਲ ਨਾਗ ਕਲਾਂ ਸ੍ਰੀ ਵਰੁਣ ਕੁਮਾਰ,ਡੀ ਆਰਸੀ ਡਾ.ਰਾਜਨ, ਜ਼ਿਲ੍ਹਾ ਨੋਡਲ ਅਫਸਰ ਸ. ਸੁਖਜਿੰਦਰ ਸਿੰਘ ਅਤੇ ਡਾ.ਪੂਰਨਿਮਾ ਬਲਾਕ ਰਿਸੋਰਸ ਕੋਆਰਡੀਨੇਟਰ (ਅਪਰ ਪ੍ਰਾਇਮਰੀ) ਦੇ ਸਹਿਯੋਗ ਨਾਲ ਬਲਾਕ ਮਜੀਠਾ ਦੇ ਨੌਵੀਂ ਤੋਂ ਬਾਰਵੀਂ ਵਿੱਚ ਪੜਦੇ ਸਮੂਹਿਕ ਵਿਦਿਆਰਥੀਆਂ ਲਈ ਪੂਰੀ ਯੋਜਨਾਬੰਦੀ ਨਾਲ ਬੇਸਲਾਈਨ ਟੈਸਟ 15 ਸਤੰਬਰ ਨੂੰ ਲਿਆ ਗਿਆ ਅਤੇ ਬਾਅਦ ਵਿੱਚ 16 ਸਤੰਬਰ ਤੋਂ 20 ਸਤੰਬਰ ਤੱਕ ਪਾਠਕ੍ਰਮ ਦਾ ਪਹਿਲਾ ਸੈਸ਼ਨ ਬਖੂਬੀ ਸੰਪੰਨ ਹੋਇਆ। ਇੱਥੇ ਵਰਨਣ ਯੋਗ ਹੈ ਕਿ ਇਹ ਪਾਠਕ੍ਰਮ ਦਾ ਪਹਿਲਾ ਸੈਸ਼ਨ ਅੰਮ੍ਰਿਤਸਰ ਜਿਲ੍ਹੇ ਦੇ 15 ਬਲਾਕਾਂ ਦੇ ਸਾਰੇ ਹੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕਰਵਾਇਆ ਗਿਆ। ਭੰਗਾਲੀ ਕਲਾਂ ਵਿਖੇ ਬੇਸਲਾਈਨ ਟੈਸਟ ਲਈ ਵਿਜਿਟ ਕੀਤੀ ਗਈ। ਪੀਐਮ ਸ਼੍ਰੀ ਮਜੀਠਾ ਵਿਖੇ ਮਜੀਠਾ ਬਲਾਕ ਦੇ ਬੇਸ ਲਾਈਨ ਟੈਸਟ ਦੇ ਸਾਰੇ ਹੀ ਬੰਡਲ ਇਕੱਤਰ ਕੀਤੇ ਗਏ। ਜਿਸ ਵਿੱਚ ਮਜੀਠਾ ਸਕੂਲ ਦੇ ਮੈਡਮ ਪ੍ਰਿੰਸੀਪਲ ਗੁਰਦੀਪ ਕੌਰ ਜੀ ਨੇ ਵਿਸ਼ੇਸ਼ ਸਹਿਯੋਗ ਦਿੱਤਾ।ਸਿੰਪਲ ਐਜੂਕੇਸ਼ਨ ਫਾਊਂਡੇਸ਼ਨ ਦੇ ਟੀਮ ਮੈਂਬਰ ਮੈਡਮ ਹਰਨੀਤ...